ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)

6. ਗਿੱਧੇ ਦੇ ਨਿਯਮ / RULES OF GIDHA

6.1 ਗਿੱਧੇਦਾਸਮ੍ਹਾ 8 ਤੋਂ 10 ਮਿੰਟ ਦਾ ਹੋਵੇਗਾ । 8 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਵੱਜੇਗੀ ਅਤੇ 10 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜੇਗੀ । ਵੱਧ ਜਾਂ ਘੱਟ ਸਮ੍ਹਾ ਲੈਣ ਵਾਲੀ ਟੀਮ ਮੁਕਾਬਲੇ ਵਿਚੋਂ ਬਾਹਰ ਸਮਝੀ ਜਾਵੇਗੀ ।
6.2 ਇਸਵਿਚ 8 ਤੋਂ 11 ਪ੍ਰਤੀਯੋਗੀਹੋਸਕਦੇਹਨ ਜਿਨ੍ਹਾਂ ਵਿਚੋਂ 3 ਸਹਿਯੋਗੀ ਵਿਦਿਆਰਥਣਾਂ ਉਸੇ ਕਾਲਜ ਦੀਆਂ ਹੀ ਹੋਣਗੀਆਂ ਜੋ ਕਿ ਬੋਲੀ ਵੀ ਪਾ ਸਕਦੀਆਂ ਹਨ । ਬਾਕੀ 8 ਵਿਦਿਆਰਥਣਾਂ ਗਿੱਧਾ ਪਾਉਣਗੀਆਂ ।
6.3 ਢੋਲਕੀ ਮਾਸਟਰਬਾਹਰੋਂਹੋਸਕਦਾਹੈ।
6.4 ਢੋਲਦੀ ਲਇਜਾਜਤਨਹੀਹੋਵੇਗੀ।
6.5 ਬੋਲੀ ਸਿਰਫ ਵਿਦਿਆਰਥਣਾਂ ਦੀ ਪਾਉਣਗੀਆਂ ਅਤੇ ਕੋਈ ਵੀਬੋਲੀਅਸੱਭਿਅਕਜਾਂਅਸ਼ਲੀਲਨਹੀਹੋਣੀਚਾਹੀਦੀ।
6.6 ਵਿਦਿਆਰਥਣਾਂਵੱਲੋਂਕੱਚਦੀਆਂਚੂੜੀਆਂਪਾਉਣ ਅਤੇ ਅੱਗ ਵਾਲੀ ਜਾਗੋ ਲਿਆਉਣ ਦੀ ਮਨਾਹੀ ਹੋਵੇਗੀ ।
ਨੋਟ : ਸਿਰਫ ਪੰਜਾਬੀ ਇਸਤਰੀਆਂ ਵਾਲਾ ਪਹਿਰਾਵਾ ਜਿਵੇਂ ਸਲਵਾਰ-ਕਮੀਜ/ਘੱਗਰਾ-ਕੁੜਤੀ ਦੀ ਇਜਾਜਤ ਹੋਵੇਗੀ ਅਤੇ ਸਿਰਫ ਪ੍ਰੰਪਰਾਗਤ ਪੰਜਾਬੀ ਇਸਤਰੀਆਂ ਗਹਿਣਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਐਕਸ਼ਨ ਪ੍ਰੰਪਰਾਗਤ ਢੋਲਕੀ ਦੀ ਤਾਲ ਅਤੇ ਬੋਲੀ ਦੇ ਅਨੁਸਾਰ ਹੋਣੇ ਚਾਹੀਦੇ ਹਨ । ਸਟੇਜ ਤੇ ਦਾਖਲ ਹੋਣ ਸਮੇਂ ਸੀਨ ਜੋ ਕਿ ਅਸਲ ਵਿਚ ਗਿੱਧਾ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਜਾਂਦੀ ਹੈ, ਨੂੰ ਕੋਈ ਵੱਖਰੀ ਅਹਿਮੀਅਤ ਨਹੀ ਦਿੱਤੀ ਜਾਵੇਗੀ । ਸਮ੍ਹਾ ਪਰਦਾ ਖੁੱਲ੍ਹਣ ਜਾਂ ਢੋਲਕੀ ਦੀ ਤਾਲ ਤੋ ਜੋ ਵੀ ਪਹਿਲਾਂ ਸ਼ੁਰੂ ਹੋਵੇ, ਤੋਂ ਸ਼ੁਰੂ ਹੋਵੇਗਾ । ਸਟੇਜ ਉਪਰ ਪੇਸ਼ਕਾਰੀ ਕਰਨ ਸਮੇਂ ਬਾਹਰੋਂ ਕਿਸੇ ਕੋਚ/ਇੰਚਾਰਜ ਆਦਿ ਦੀਆਂ ਸੇਵਾਵਾਂ ਨਹੀ ਲਈਆਂ ਜਾ ਸਕਦੀਆਂ ।