ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)

7. ਭੰਗੜਾ ਦੇ ਨਿਯਮ / RULES OF BHANGRA

7.1 ਭੰਗੜਾ ਦਾ ਸਮਾ 8 ਤੋਂ 10 ਮਿੰਟ ਦਾ ਹੋਵਾਗਾ । 8 ਮਿੰਟ ਪੂਰੇ ਹੋਣ ਤੇ ਪਹਿਲਾ ਘੰਟੀ ਅਤੇ 10 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜਾਗੀ । ਵੱਧ ਜਾ ਘੱਟ ਸਮਾ ਲੈਣ ਵਾਲੀ ਟੀਮ ਮੁਕਾਬਲੇ ਵਿੱਚੋਂ ਬਾਹਰ ਸਮਝੀ ਜਾਵਾਗੀ ।
7.2 ਇਸ ਵਿਚ 8 ਲੜਕੇ ਹੀ ਭੰਗੜਾ ਪਾ ਸਕਦੇ ਹਨ ।
7.3 ਇਸ ਤੋਂ ਇਲਾਵਾ 3 ਸਹਿਯੋਗੀ ਬੋਲੀਆਂ ਪਾਉਣ ਹੋ ਸਕਦੇ ਹਨ ਜੋ ਕਿ ਸੰਬੰਧਤ ਕਾਲਜ ਦੇ ਵਿਦਿਆਰਥੀ ਹੋਣਗੇ ਅਤੇ ਢੋਲੀ ਬਾਹਰੋ ਹੋ ਸਕਦਾ ਹੈ ।
7.4 ਕੋਈ ਅਸੱਭਿਅਕ ਜਾਂ ਅਸ਼ਲੀਲ ਬੋਲੀ ਨਹੀਂ ਹੋਣੀ ਚਾਹੀਦੀ । ਬੋਲੀ, ਭੰਗੜੇ ਦੇ ਰਿਦਮ ਅਤੇ ਕਦਮਾਂ ਦੀ ਤਾਲ ਦੇ ਅਨੁਕੂਲ ਹੋਣੀ ਚਾਹੀਦੀ ਹੈ ।
7.5 ਸ਼ੁਰੂ ਵਿੱਚ ਦਿੱਤੀ ਜਾਣ ਪਹਿਚਾਣ ਵਾਲਾ ਸਮਾਂ ਆਈਟਮ ਦੇ ਸਮੇਂ ਵਿਚ ਹੀ ਰਿਣਿਆ ਜਾਵੇਗਾ ।
ਨੋਟ: ਸਿਰਫ ਪੰਜਾਬੀ ਮਦਰਾਨਾ ਪਹਿਰਾਵਾ ਜਿਵੇ ਕਿ ਕੁੜਤਾ-ਚਾਦਰਾ, ਜੈਕਟ ਅਤੇ ਪੱਗ ਦੀ ਇਜਾਜਤ ਹੈ । ਪੱਗ ਦਾ ਕੋਈ ਸਪੈਸ਼ਲ ਸਟਾਈਲ ਨਹੀਂ ਹੋਵੇਗਾ । ਗੋਟਾ, ਪੱਟੀ ਤੋਂ ਇਲਾਵਾ ਡਰੈਸ ਦੇ ਕਿਸੇ ਹੋਰ ਹਿੱਸੇ ਤੇ ਨਹੀਂ ਵਰਤਿਆ ਜਾ ਸਕਦਾ । ਸਿਰਫ 2 ਤਰਾਂ ਦੇ ਗਹਿਣੇ ਜਿਵੇਂ ਕਿ ਕੈਂਠਾ, ਤਵੀਤੀ ਜਾਂ ਗਾਨੀ, ਗਲੇ ਦੇ ਆਲੇ-ਦੁਆਲੇ ਅਤੇ ਨੱਤੀ ਨੂੰ ਵਾਲੀਆਂ ਦੇ ਤੋਰ ਤੇ ਵਰਤਿਆ ਜਾ ਸਕਦਾ ਹੈ । ਘੁੰਗਰੂ ਜ਼ਰੂਰੀ ਨਹੀਂ ਹਨ । ਬੋਲੀਆਂ ਸਿਰਫ ਪ੍ਰੰਪਰਾਗਤਾ ਲੋਕ ਗੀਤਾਂ ਤੇ ਅਧਾਰਿਤ ਹੋਣਗਿਆਂ । ਢੋਲ ਤੋਂ ਇਲਾਵਾ ਅਲਗੋਜਾ, ਚਿਮਟਾ, ਬੁਗਦੂ ਅਤੇ ਤੂੰਬੀ ਵੀ ਵਜਾਏ ਜਾ ਸਕਦੇ ਹਨ । ਕਲਾਸਿਕਲ ਡਾਂਸ ਦੀ ਤਾਲ, ਰਿਕਾਰਡ ਕੀਤੇ ਗਏ ਮਿਉਜਿਕ ਅਤੇ ਪੇਸ਼ਕਾਰੀ ਦੇਣ ਸਮੇਂ ਬਾਹਰੋਂ ਕੋਚ /ਇੰਚਾਰਜ ਹੋਰ ਕਿਸੇ ਸਹਾਇਕ ਦੀ ਵਰਤੋਂ ਕਰਨ ਦੀ ਮਨਾਹੀ ਹੈ ।