ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)

5. ਸੋਲੋ ਡਾਂਸ ਦੇ ਨਿਯਮ / RULES OF SOLO DANCE

5.1 ਸੋਲੋ ਡਾਂਸ ਦਾ ਸਮ੍ਹਾ 3 ਤੋਂ 5 ਮਿੰਟ ਦਾ ਹੋਵੇਗਾ । 3 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਅਤੇ 5 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜੇਗੀ । ਘੱਟ ਜਾਂ ਵੱਧ ਸਮ੍ਹਾ ਲੈਣ ਵਾਲਾ ਮੁਕਾਬਲੇ ਵਿਚੋਂ ਬਾਹਰ ਸਮਝਿਆ ਜਾਵੇਗਾ ।
5.2 ਪਿੱਠ ਵਰਤੀ ਗੀਤ ਜਾਂ ਮਿਉਜਿਕ ਤੇ ਡਾਂਸ ਹੋ ਸਕਦਾ ਹੈ ।
5.3 ਕਲਾਕਾਰ ਹੱਥ ਵਿੱਚ ਕੋਈ ਵੀ ਮਿਉਜਿਕ ਵਾਲਾ ਸਾਜ ਸਟੇਜ ਤੇ ਨਹੀ ਲੈ ਕੇ ਆਵੇਗਾ ।
5.4 ਗੀਤ ਜਾਂ ਕੋਈ ਸੀਨ ਅਸੱਭਿਅਕ ਨਹੀ ਹੋਣਾ ਚਾਹੀਦਾ । ਗੀਤ ਅਤੇ ਮਿਉਜਿਕ ਅਨੁਸਾਰ ਪਹਿਰਾਵੇ ਅਤੇ ਤਾਲ ਨੂੰ ਤਰਜੀਹ ਦਿੱਤੀ ਜਾਵੇਗੀ ।
5.5 ਟੀਮ ਆਪਣਾ ਮਿਉਜਿਕ ਪਲੇਅਰ ਵੀ ਲਿਆ ਸਕਦੀ ਹੈ ।
5.6 ਪੈਨ ਡਰਾਈਵ/ਸੀ.ਡੀ ਅਤੇ ਮੀਡੀਆ ਆਦਿ ਵਿੱਚ ਸਿਰਫ ਸਬੰਧਤ ਆਈਟਮ ਹੀ ਰਿਕਾਰਡ ਕੀਤੀ ਹੋਣੀ ਚਾਹੀਦੀ ਹੈ ।