4.1 ਕਵਿਤਾ ਉਚਾਰਨ ਦਾ ਸਮਾਂ 3 ਤੋ 5 ਮਿੰਟ ਦਾ ਹੋਵੇਗਾ । 3 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਅਤੇ 5 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵਜੇਗੀ । ਵੱਧ ਜਾਂ ਘੱਟ ਸਮਾਂ ਲੈਣ ਵਾਲਾ ਪ੍ਰਤੀਯੋਗੀ ਮੁਕਾਬਲੇ ਵਿੱਚੋ ਬਾਹਰ ਸਮਝਿਆ ਜਾਵੇਗਾ ।
4.2 ਕਵਿਤਾ ਉਚਾਰਨ ਵਿੱਚ ਇੱਕ ਹੀ ਪ੍ਰਤੀਯੋਗੀ ਭਾਗ ਲਵੇਗਾ ।
4.3 ਕਵਿਤਾ ਆਪਣੀ ਜਾਂ ਕਿਸੇ ਵੀ ਕਵੀ ਦੀ ਲਿਖੀ ਹੋ ਸਕਦੀ ਹੈ ।
4.4 ਕਵਿਤਾ ਫਿਲਮੀ ਨਹੀਂ ਹੋਣੀ ਚਾਹੀਦੀ ਪਰੰਤੂ ਜੇਕਰ ਕੋਈ ਕਵਿਤਾ ਹੋਂਦ ਵਿੱਚ ਆਉਣ ਦੇ ਬਆਦ ਫਿਲਮਾਈ ਜਾ ਚੁਕੀ ਹੈ ਤਾਂ ਉਸ ਨੂੰ ਕਵਿਤਾ ਦੀ ਵੰਨਗੀ ਵਿੱਚ ਹੀ ਸਮਝਿਆ ਜਾਵੇਗਾ ।
4.5 ਕਵਿਤਾ ਪੇਸ਼ ਕਰਨ ਵੇਲੇ ਪਹਿਰਾਵਾ ਸੁਚੱਜਾ ਹੋਣਾ ਚਾਹੀਦਾ ਹੈ ਪਰ ਇਸ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ।