ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)





ਜਰਨਲ ਨਿਯਮ / General Rules

1. ਹਰ ਆਇਟਮ ਲਈ ਪ੍ਰਤੀ ਕਾਲਜ ਲਈ ਕੇਵਲ ਇਕ ਐਂਟਰੀ ਹੋਵੇਗੀ ।
2. ਇੱਕ ਵਿਦਿਆਰਥੀ ਵੱਧ ਤੋਂ ਵੱਧ ਤਿੰਨ ਆਈਟਮਾਂ ਵਿੱਚ ਭਾਗ ਲੈ ਸਕਦਾ ਹੈ ।
3. ਹਰ ਆਈਟਮ ਵਿੱਚ ਘੱਟੋ ਘੱਟ ਪੰਜ ਐਂਟਰੀਆਂ ਜਰੂਰੀ ਹਨ ,5 ਤੋਂ ਘੱਟ ਐਂਟਰੀਆਂ ਹੋਣ ਤੇ ਆਈਟਮ ਰੱਦ ਸਮਝੀ ਜਾਵੇਗੀ ।
4. ਇਤਰਾਜ਼ ਚਲਦੀ ਆਈਟਮ ਦੇ ਦੋਰਾਨ ਜਾਂ ਸਮਾਪਤ ਹੋਣ ਤੋਂ ਅੱਧੇ ਘੰਟੇ ਤੱਕ 500/- ਰੁਪਏ ਫੀਸ ਜਮ੍ਹਾ ਕਰਾਉਣ ਤੇ ਹੀ ਹੋ ਸਕਦਾ ਹੈ ਅਤੇ ਇਹ ਇਤਰਾਜ਼ ਲਿਖਤੀ ਰੂਪ ਵਿੱਚ ਪ੍ਰਧਾਨ / ਪ੍ਰਬੰਧਕੀ ਸਕੰਤਰ ਪੀ.ਟੀ.ਆਈ.ਐਸ ਨੂੰ ਦਿੱਤੇ ਜਾਣਗੇ । ਫੀਸ ਜਮ੍ਹਾ ਨਾ ਹੋਣ ਤੇ ਇਤਰਾਜ ਨਹੀ ਮੰਨਿਆ ਜਾਵੇਗਾ । ਕਿਸੇ ਵੀ ਸੂਰਤ ਵਿੱਚ ਫੀਸ ਵਾਪਿਸ ਨਹੀ ਹੋਵੇਗੀ ।
5. ਜੱਜ ਸਾਹਿਬਾਨਾਂ ਦੀ ਜੱਜਮੈਂਟ ਫਾਈਨਲ ਹੋਵੇਗੀ ।
6. ਘੱਟ ਜਾਂ ਵੱਧ ਸਮਾਂ ਲੈਣ ਵਾਲੀ ਟੀਮ ਨੂੰ ਮੁਕਾਬਲੇ ਵਿੱਚੋਂ ਬਾਹਰ ਸਮਝਿਆ ਜਾਵੇਗਾ ।
7. ਤਿੰਨ ਜੱਜ ਸਾਹਿਬਾਨਾਂ ਦੇ ਪੈਨਲ ਵਿੱਚੋਂ ਔਸਤ ਨੰਬਰਾਂ ਦੇ ਅਧਾਰ ਤੇ ਪ੍ਰਤੀਯੋਗੀ ਦੀ ਪੁਜੀਸ਼ਨ ਬਾਰੇ ਫੈਸਲਾ ਕੀਤਾ ਜਾਵੇਗਾ ।
8. ਟਾਈਮ ਕੀਪਰ ਵੱਲੋ ਵੱਧ ਜਾਂ ਘੱਟ ਸਮਾਂ ਲੈਣ ਵਾਲੇ ਪ੍ਰਤੀਯੋਗੀ /ਟੀਮ ਬਾਰੇ ਜੱਜ ਸਾਹਿਬਾਨਾਂ ਨੂੰ ਸਮੇਂ ਸਿਰ ਸੂਚਿਤ ਕਰਨਾ ਹੋਵੇਗਾ ।
9. ਪ੍ਰਤੀਯੋਗੀ / ਟੀਮ ਦੀ ਫੋਟੋ ਅਤੇ ਪ੍ਰੋਫਾਰਮਾ ਤਸਦੀਕ ਕਰਨ ਸਮੇਂ ਸਬੰਧਤ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਸਰਟੀਫਿਕੇਟ ਦੇਣਗੇ ਕਿ ਉਪਰੋਕਤ ਵਿਦਿਆਰਥੀ ਉਸ ਕਾਲਜ ਦੇ ਬੋਨਾਫਾਈਡ ਵਿਦਿਆਰਥੀ ਹਨ । ਗਰੁੱਪ ਫੋਟੋ ਦਾ ਪ੍ਰੋਫਾਰਮੇ ਨਾਲ ਸਹੀ ਮਿਲਾਨ ਕਰਕੇ ਭੇਜਣਾ ਯਕੀਨੀ ਬਣਾਇਆ ਜਾਵੇ ।
10. ਪੀ.ਟੀ.ਆਈ.ਐਸ. ਗਤੀਵਿਧੀਆਂ ਵਾਲੇ ਪੰਡਾਲ ਤੋਂ ਬਾਹਰ ਵੀ ਘੱਟੋ ਘੱਟ ਇਕ ਸਪੀਕਰ ਲਗਾਇਆ ਜਾਵੇ ਤਾਂ ਜੋ ਹੋਣ ਵਾਲੀ ਅਨਾਉਂਸਮੈਂਟ ਬਾਰੇ ਪੰਡਾਲ ਤੋਂ ਬਾਹਰ ਵੀ ਸੂਚਨਾ ਮਿਲਦੀ ਰਹੇ ।
11. ਹਰ ਆਈਟਮ ਤੋਂ ਬਾਅਦ ਜੱਜ ਸਾਹਿਬਾਨ ਆਪਣੀ ਜੱਜਮੈਂਟ ਸੀਲ ਕਰਕੇ ਪ੍ਰਧਾਨ ਪੀ.ਟੀ.ਆਈ.ਐਸ. ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਸੋਪਣਗੇ ਜੋ ਜੱਜਮੈਂਟ ਕੰਪਾਈਲ ਕਰੇਗੀ ।
12. ਹਰੇਕ ਆਈਟਮ ਲਈ ਕਾਲਜਾਂ ਦੀ ਕੋਡਿੰਗ ਕੀਤੀ ਜਾਵੇਗੀ ਅਤੇ ਲਿਸਟ ਹੀ ਜੱਜ ਸਾਹਿਬਾਨਾਂ ਨੂੰ ਸੋਂਪੀ ਜਾਵੇਗੀ ।
13. ਸਟੇਜ ਤੇ ਵੀ ਸਿਰਫ ਕਾਲਜਾਂ ਨੂੰ ਅਲਾਟ ਕੀਤਾ ਨੰਬਰ ਹੀ ਅਨਾਊਂਸ ਕੀਤਾ ਜਾਵੇਗਾ ਅਤੇ ਕਿਸੇ ਕਾਲਜ ਦਾ ਨਾਂ ਨਹੀ ਲਿਆ ਜਾਵੇਗਾ ।
14. ਯੂਵਕ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀ ਦੀ ਉਮਰ ਸਬੰਧੀ ਕੋਈ ਪਾਬੰਦੀ ਨਹੀ ਹੋਵੇਗੀ ।