ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)





ਜਰਨਲ ਨਿਯਮ / General Rules

1 ਖੇਡਾਂ ਦੇ ਸਾਰੇ ਗਰਾਉਡ ਸਾਈਜ, ਨੈੱਟ ਦੀ ਉਚਾਈ ਆਦਿ ਜੋ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਦੇ ਨਿਯਮਾਂ ਅਨੁਸਾਰ ਚਲ ਰਹੇ ਹੋਣਗੇ, ਲਾਗੂ ਹੋਣਗੇ ।
2 ਕਈ ਸੰਸਥਾਵਾਂ ਵਿਚ ਕੁੱਝ ਗਰਾਉਂਡ,ਨੈੱਟ ਜਾਂ ਪੋਲ ਜੋ ਕਿ ਪੁਰਾਣੇ ਸਮੇ ਦੇ ਨਿਯਮਾਂ ਅਨੁਸਾਰ ਪੱਕੇ ਫਿਕਸ ਹਨ, ਤੇ ਉਨ੍ਹਾ ਵਿਚ ਬਹੁਤ ਥੋੜਾ ਹੀ ਬਦਲਾਵ ਹੋਇਆ ਹੋਵੇ ਤਾਂ ਪੁਰਾਣੇ ਉਪਲਬਧ ਗਰਾਉਂਡਾਂ ਵਿਚ ਹੀ ਮੈਚ ਹੋਣਗੇ ਕਿਉਂਕਿ ਇਹ ਸਾਈਜ ਸਾਰੀਆਂ ਟੀਮਾਂ ਲਈ ਇਕੋ ਜਿਹੇ ਹੋਣਗੇ ।
3 ਟੀਮਾਂ ਲਈ ਦਰੀ ਅਤੇ ਸਟਾਫ ਇੰਚਾਰਜ ਲਈ ਬਿਸਤਰੇ ਦਾ ਪ੍ਰਬੰਧ ਮੇਜਬਾਨ ਸੰਸਥਾ ਵੱਲੋਂ ਕੀਤਾ ਜਾਵੇਗਾ, ਪ੍ਰੰਤੂ ਜੇ ਕਿਸੇ ਟੀਮ ਨੇ ਆਪਣੇ ਖਿਡਾਰੀਆਂ ਲਈ ਬਿਸਤਰੇ ਲੈਣੇ ਹੋਣਗੇ ਤਾਂ ਉਸ ਸਬੰਧੀ 5 ਦਿਨ ਪਹਿਲਾਂ ਮੇਜਬਾਨ ਟੀਮ ਨੂੰ ਸੂਚਿਤ ਕਰਨਾ ਪਵੇਗਾ ਤਾਂ ਜੋ ਮੇਬਜਾਨ ਸੰਸਥਾ ਉਚਿਤ ਪ੍ਰਬੰਧ ਕਰ ਸਕੇ । ਇਸ ਦਾ ਬਣਦਾ ਕਿਰਾਇਆ ਸਬੰਧਤ ਟੀਮ ਅਦਾ ਕਰੇਗੀ। 4 BYE ਵਾਲੇ ਮੈਚ ਦੀ ਕੋਈ ਫੀਸ ਨਹੀ ਹੋਵੇਗੀ ।
5 ਵਾਕ ਓਵਰ ਹੋਣ ਤੇ ਜੇਤੂ ਟੀਮ ਡਬਲ ਮੈਚ ਫੀਸ ਅਦਾ ਕਰੇਗੀ।
6 ਸਾਰੇ ਰੈਫਰੀ/ਆਫੀਸ਼ੀਅਲ/ਲਾਈਨਮੈਨ ਆਦਿ ਕੁਆਲੀਫਾਈਡ, ਤਜਰਬੇਕਾਰ ਅਤੇ ਨਿਰਪੱਖ ਹੋਣਗੇ ।
7 ਜਿਹੜੀ ਟੀਮ ਕਮਰਾ ਲਵੇਗੀ, ਉਹ 1000/- ਰੁ: ਸਕਿਓਰਟੀ ਜਮ੍ਹਾ ਕਰਵਾਏਗੀ ਜੋ ਕਿ ਕਮਰਾ ਖਾਲੀ ਕਰਨ ਸਮੇ ਰੀਫੰਡ ਕਰ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਘਾਟ ਪਾਈ ਜਾਦੀ ਹੈ ਤਾਂ ਉਸ ਹਿਸਾਬ ਨਾਲ ਕਟੌਤੀ ਕਰ ਲਈ ਜਾਵੇਗੀ ।
8 ਲੰਚ, ਡਿਨਰ, ਬਰੇਕਫਾਸ਼ਟ ਲਈ ਅਡਵਾਂਸ ਪੇਮੈਂਟ ਕਰਕੇ ਕੂਪਨ ਲਏ ਜਾਣਗੇ ਅਤੇ ਇਸ ਸਬੰਧੀ ਮੇਜਬਾਨ ਸੰਸਥਾ ਨੂੰ ਟੈਂਟੇਟਿਵ ਗਿਣਤੀ ਪਹਿਲਾ ਦੱਸੀ ਜਾਵੇਗੀ ।
9 ਜੇਕਰ ਕੋਈ ਟੀਮ ਅਨੁਸਾਸ਼ਨ ਭੰਗ ਕਰਨ ਵਾਲਾ ਕੰਮ ਕਰਦੀ ਹੈ ਤਾਂ ਉਸ ਟੀਮ ਨੂੰ ਪੀ.ਟੀ.ਆਈ.ਐਸ ਵੱਲੋਂ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਟੂਰਨਾਮੈਂਟ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ ।
10 ਉਮਰ ਦੀ ਕੋਈ ਹੱਦ ਨਹੀ ਹੈ । ਕਿਸੇ ਵੀ ਉਮਰ ਦਾ ਕਿਸੇ ਵੀ ਰੈਗੂਲਰ ਡਿਪਲੋਮਾ ਕੋਰਸ ਦਾ ਬਹੁਤਕਨੀਕੀ ਜਾਂ ਫਾਰਮੇਸੀ ਕਾਲਜ ਦਾ ਬੋਨਾਫਾਈਡ ਵਿਦਿਆਰਥੀ ਹਿੱਸਾ ਲੈ ਸਕਦਾ ਹੈ ।
11 ਸਾਰੀਆਂ ਗੇਮਾਂ ਸਬੰਧਿਤ ਗੇਮਾਂ ਦੇ ਬੋਰਡਾਂ ਜਾਂ ਐਸੋਸੀਏਸ਼ਨਾ ਦੁਆਰਾ ਨਿਯਮਿਤ ਕੀਤੇ ਨਿਯਮਾਂ ਅਨੁਸਾਰ ਹੀ ਖਿਡਾਈਆਂ ਜਾਣਗੀਆਂ ।
ਨੋਟ:- ਨਿਯਮਾਂ ਵਿੱਚ ਹੋਰ ਬਿਹਤਰੀ ਲਿਆਉਣ ਲਈ ਜੇਕਰ ਕੋਈ ਸਲਾਹ / ਮਸ਼ਵਰਾ ਹੋਵੇ ਤਾਂ 98788-33188 ਤੇ ਵਟਸਐਪ ਮੈਸੇਜ਼ ਰਾਹੀ ਭੇਜ ਦਿੱਤਾ ਜਾਵੇ ।

ਲੀਗ ਮੈਚਾਂ ਦਾ ਨਤੀਜਾ ਕੱਢਣ ਸਬੰਧੀ ਨਿਯਮ

1 ਲੀਗ ਮੈਚਾਂ ਵਿਚ ਹਰੇਕ ਜਿੱਤੇ ਗਏ ਮੈਚ ਦੇ 2 ਅੰਕ ਅਤੇ ਹਾਰੇ ਮੈਚ ਦਾ ਜੀਰੋ ਅੰਕ ਮਿਲੇਗਾ । ਮੈਚ ਡਰਾਅ ਹੋਣ ਤੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲੇਗਾ ।
2 ਲੀਗ ਵਿਚ ਹਰੇਕ ਟੀਮ ਹਰੇਕ ਟੀਮ ਨਾਲ 1-1 ਮੈਚ ਖੇਡੇਗੀ । ਲੀਗ ਮੈਚਾਂ ਵਿਚ 2 ਟੀਮਾਂ ਦੇ ਅੰਕ ਬਰਾਬਰ ਹੋਣ ਦੀ ਸੂਰਤ ਵਿਚ ਨਤੀਜਾ ਹੇਠ ਅਨੁਸਾਰ ਘੋਸ਼ਿਤ ਕੀਤਾ ਜਾਵੇਗਾ:-
i) ਨੈਟ ਗੋਲ/ ਪੁਆਂਇੰਟ ਸਕੋਰ ਪੂਰੀ ਲੀਗ ਵਿਚ ( ਭਾਵ ਸਾਰੇ ਲੀਗ ਮੈਚਾਂ ਵਿਚ ਕੀਤੇ ਗਏ ਗੋਲ / ਪੁਆਂਇੰਟ ਅਤੇ ਹੋਏ ਗੋਲ/ ਪੁਆਂਇੰਟ ਦਾ ਫਰਕ ) ਜਿਸ ਦਾ ਵੀ ਜਿਆਦਾ ਹੋਵੇਗਾ ਉਹ ਟੀਮ ਜੇਤੂ ਕਰਾਰ ਦਿੱਤੀ ਜਾਵੇਗੀ ।
ii) ‘i’ ਵਿਚ ਟਾਈ ਹੋਣ ਦੀ ਸੂਰਤ ਵਿਚ, ਜਿਸ ਟੀਮ ਨੇ ਪੂਰੀ ਲੀਗ ਵਿਚ ਵੱਧ ਗੋਲ / ਪੁਆਂਇੰਟ ਸਕੋਰ ਕੀਤੇ ਹੋਣਗੇ, ਉਹ ਜੇਤੂ ਕਰਾਰ ਦਿੱਤੀ ਜਾਵੇਗੀ ।
iii) ‘ i ’ ਅਤੇ ‘ ii ’ ਦੇ ਨਤੀਜੇ ਟਾਈ ਹੋਣ ਦੀ ਸੂਰਤ ਵਿਚ , ਜਿਸ ਟੀਮ ਦੇ ਵਿਰੁੱਧ ਘੱਟ ਗੋਲ/ ਪੁਆਂਇੰਟ ਸਕੋਰ ਹੋਏ ਹੋਣਗੇ, ਉਹ ਜੇਤੂ ਕਰਾਰ ਦਿਤੀ ਜਾਵੇਗੀ ।
iv) ‘i’ , ‘ii ‘ਅਤੇ ‘iii’ ਦੇ ਨਤੀਜੇ ਟਾਈ ਹੋਣ ਦੀ ਸੂਰਤ ਵਿਚ , ਬਰਾਬਰ ਆਉਣ ਵਾਲੀਆਂ ਟੀਮਾਂ ਵਿਚ ਹੋਏ ਲੀਗ ਮੈਚ ਦੀ ਜੇਤੂ ਰਹੀ ਟੀਮ ਜੇਤੂ ਐਲਾਨਿਆ ਜਾਵੇਗਾ ।
v) ‘i’ , ‘ii ‘, ‘iii’ ਅਤੇ ‘iv’ ਦੇ ਨਤੀਜੇ ਟਾਈ ਹੋਣ ਦੀ ਸੂਰਤ ਵਿਚ ਫੈਸਲਾ ਟਾਸ ਰਾਹੀ ਕੀਤਾ ਜਾਵੇਗਾ।