ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)





1. ਸ਼ਬਦ ਦੇ ਨਿਯਮ / RULES OF SHABAD

1.1 ਸ਼ਬਦ ਗਾਇਨ ਦੇ ਪ੍ਰਤੀਯੋਗੀਆਂ ਦੀ ਗਿਣਤੀਆਂ 1 ਤੋਂ 3 ਤੱਕ ਹੋ ਸਕਦੀ ਹੈ ਇਸ ਤੋ ਇਲਾਵਾ ਵੱਧ ਤੋ ਵੱਧ 3 ਸਾਜੀ ਕਲਾਕਾਰ ਸਬੰਧਤ ਕਾਲਜ ਜਾਂ ਬਾਹਰੋਂ ਹੋ ਸਕਦੇ ਹਨ ।
1.2 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋ ਹੀ ਹੋਵੇਗਾ ।
1.3 ਇਸ ਦਾ ਸਮਾਂ 6ਤੋਂ 8 ਮਿੰਟ ਦਾ ਹੋਵੇਗਾ 1 ਤੋ 6 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਅਤੇ 8 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜੇਗੀ 1 ਵੱਧ ਜਾਂ ਘੱਟ ਸਮਾਂ ਲੈਣ ਵਾਲੇ ਪ੍ਰਤੀਯੋਗੀ / ਟੀਮ ਨੂੰ ਮੁਕਾਬਲੇ ਵਿੱਚ ਬਾਹਰ ਸਮਝਿਆ ਜਾਵੇਗਾ ।
1.4 ਟੀਮ ਵਿੱਚੋ ਲੜਕੇ ਅਤੇ ਲੜਕੀਆਂ ਦਾ ਅਨੁਪਾਤ ਕੋਈ ਵੀ ਹੋ ਸਕਦਾ ਹੈ
1.5 ਸ਼ਬਦ ਗਾਇਨ ਦੀ ਪੇਸ਼ਕਾਰੀ ਦੇ ਨਿਰਣੇ ਲਈ ਸੁਰ, ਤਾਲ ਅਤੇ ਸਮੁੱਚੇ ਪ੍ਰਭਾਵ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।
1.6 ਪਹਿਰਾਵੇ ਅਤੇ ਰੂਪ-ਸੱਜਾ ਨੂੰ ਤਰਜੀਹ ਨਹੀ ਦਿੱਤੀ ਜਾਵੇਗੀ 1 ਸਟੇਜ ਸੈਟਿੰਗ ਲਈ ਵੱਧ ਤੋ ਵੱਧ 2 ਮਿੰਟ ਦਿੱਤੇ ਜਾਣਗੇ ।