>
3.1 ਲੋਕ ਗੀਤ ਦਾ ਸਮਾਂ 3 ਤੋਂ 5 ਮਿੰਟ ਦਾ ਹੋਵੇਗਾ 3 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਅਤੇ 5 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜੇਗੀ । ਵੱਧ ਜਾਂ ਘੱਟ ਸਮਾਂ ਲੈਣ ਵਾਲਾ ਪ੍ਰਤੀਯੋਗੀ ਮੁਕਾਬਲੇ ਵਿੱਚੋਂ ਬਾਹਰ ਸਮਝਿਆ ਜਾਵੇਗਾ ।
3.2 ਇਸ ਵਿੱਚ ਇੱਕ ਪ੍ਰਤੀਯੋਗੀ ਹੀ ਭਾਗ ਲਵੇਗਾ ਅਤੇ ਇਸ ਤੋਂ ਇਲਾਵਾ, ਵੱਧ ਤੋਂ ਵੱਧ ਦੇ ਸਹਿਯੋਗੀ ਮਿਊਜਿਕ ਵਾਲੇ ਹੋ ਸਕਦੇ ਹਨ ।
3.3 ਗਾਏ ਜਾਣ ਵਾਲੇ ਗੀਤ ਦਾ ਵਿਸਾ ਹੋਲਾ ਜਾਂ ਅਸ਼ਲੀਲ ਨਹੀ ਹੋਣਾ ਚਾਹੀਦਾ 1 ਲੋਕ ਗੀਤ ਰਿਕਾਰਡ ਹੋਈ ਧੁਨ ਤੇ ਵੀ ਪੇਸ਼ ਹੋ ਸਕਦਾ ਹੈ ।
3.4 ਲੋਕ ਗੀਤ ਫਿਲਮੀ ਨਹੀ ਹੋਣਾ ਚਾਹੀਦਾ ਪਰੰਤੂ ਜੇਕਰ ਕੋਈ ਲੋਕ ਗੀਤ ਹੋਂਦ ਵਿੱਚ ਆਉਣ ਦੇ ਬਾਅਦ ਫਿਲਮਾਇਆ ਜਾ ਚੁੱਕਾ ਹੈ ਤਾਂ ਉਸ ਨੂੰ ਲੋਕ ਗੀਤ ਦੀ ਵੰਨਗੀ ਵਿੱਚ ਹੀ ਸਮਝਿਆ ਜਾਵੇਗਾ ।
3.5 ਲੋਕ ਗੀਤ ਦੀ ਪੇਸਕਾਰੀ ਵੇਲੇ ਮੋਲਿਕਤਾ, ਧੁਨ, ਰਿਦਮ, ਤਾਲ ਅਤੇ ਸੁਰ ਨੂੰ ਤਰਜੀਹ ਦਿੱਤੀ ਜਾਵੇਗੀ ।
3.6 ਹੀਰ, ਮਿਰਜਾ, ਸੱਸੀ ਜੋ ਕਿ ਸਥਾਪਤ ਰਿਕਮ ਵਿੱਚ ਪੇਸ਼ ਕੀਤੇ ਜਾਣਗੇ, ਨੂੰ ਹੀ ਲੋਕ ਗੀਤ ਦੀ ਵੰਨਗੀ ਵਿੱਚ ਰੱਖਿਆ ਗਿਆ ਹੈ ।
3.7 ਲੋਕ ਗੀਤਾਂ ਲਈ ਕੇਵਲ ਲੋਕ ਸਾਜਾਂ ਦੀ ਹੀ ਵਰਤੋਂ ਹੋ ਸਕਦੀ ਹੈ ਅਤੇ ਕੈਸੀਓ, ਗਿਟਾਰ, ਸੈਕਸੋਫਲ ਆਦਿ ਵਰਤਣ ਦੀ ਮਨਾਹੀ ਹੈ, ਪ੍ਰੰਤੂ ਹਰਮੋਨੀਅਮ ਦੀ ਵਰਤੋਂ ਹੋ ਸਕਦੀ ਹੈ ।
3.8 ਲੋਕ ਗੀਤ ਪੇਸ਼ ਕਰਨ ਵੇਲੇ ਪਹਿਰਾਵਾ ਸੁਚੱਜਾ ਹੋਣਾ ਚਾਹੀਦਾ ਹੈ ਪਰ ਇਸ ਨੂੰ ਤਰਜੀਹ ਨਹੀ ਦਿੱਤੀ ਜਾਵੇਗੀ ।